Shopping cart imageShopping Cart (0) Items

All books using the keywords: Gobinder Samrao

ਜਪੁਜੀ ਦਾ ਰੱਬ Gobinder Samrao
Books with a 0 star rating(0)
$16.99
Size: 5.83" x 8.26"
Binding: Perfect Bound
ISBN: 9781723150319
ਪੁਸਤਕ "ਜਪੁਜੀ ਦਾ ਰੱਬ" ਗੁਰੂ ਨਾਨਕ ਦੇ ਸਤਿ ਭਾਵ ਪਰਮ-ਸਤਿ ਦਾ ਅਧਿਐਨ ਹੈ। ਇਹ ਸੰਕਲਪ ਉਨ੍ਹਾਂ ਨੇ ਗ੍ਰੰਥ ਸਾਹਿਬ ਦੀ ਸਭ ਤੋਂ ਮੁਢਲੀ ਬਾਣੀ ਮੂਲਮੰਤਰ ਦੇ ਅਰੰਭ ਵਿਚ ਦਿਤਾ ਹੋਇਆ ਹੈ। ਇਸ ਅਧਿਐਨ ਅਨੁਸਾਰ ਵਿਗਿਆਨਕ ਰੁਚੀ ਦਾ ਜੋ ਬਦਲਾਉ ਯੂਰਪ ਵਿਚ ਪੰਦਰ੍ਹਵੀਂ-ਸੋਲ੍ਹਵੀਂ ਸਦੀ ਵਿਚ ਆਉਣਾ ਅਰੰਭ ਹੋਇਆ ਉਹ ਗੁਰੂ ਨਾਨਕ ਨੇ ਭਾਰਤ ਵਿਚ ਇੱਥੋਂ ਦੇ ਸਮਾਜਿਕ ਸੰਧਰਵ ਅਨੁਸਾਰ ਪਹਿਲਾਂ ਹੀ ਅਰੰਭ ਕਰ ਦਿੱਤਾ ਸੀ। ਉਹਨਾਂ ਦੇ ਯੂਰਪੀਨ ਸਮਕਾਲੀ ਹਾਲੇ ਧਰਮ-ਵਿਰੋਧੀ ਮਤੇ ਪਕਾ ਹੀ ਰਹੇ ਸਨ ਕਿ ਗੁਰੂ ਸਾਹਿਬ ਨੇ ਘੜ੍ਹਿਆ ਘੜਾਇਆ ਵਿਗਿਆਨਕ ਸਿਧਾਂਤ ਵਿਸ਼ਵ ਅੱਗੇ ਰੱਖ ਦਿੱਤਾ। ਜਦੋਂ ਭਾਰਤਵਰਸ਼ ਸਮੇਤ ਸਾਰਾ ਏਸ਼ੀਆਈ ਮਹਾਂਦੀਪ ਅੰਧ-ਵਿਸ਼ਵਾਸ਼ੀ ਸੋਚ ਹੇਠ ਦੱਬਿਆ ਹੋਇਆ ਸੀ, ਉਹਨਾਂ ਨੇ ਬ੍ਰਹਮੰਡ ਦਰਸ਼ਨ ਨੂੰ ਮੱਨੁਖੀ ਅਨੁਭੱਵ ਤੇ ਵਿਵੇਕ ਅਨੁਸਾਰ ਢਾਲਣ ਦੀ ਗੱਲ ਆਖੀ। ਸਮੇਂ ਤੋਂ ਪਹਿਲਾਂ ਆਏ ਉਹਨਾਂ ਦੇ ਵਿਚਾਰ ਉਸ ਵੇਲੇ ਕਿਸੇ ਦੀ ਸਮਝ ਵਿਚ ਨਹੀਂ ਆਏ। ਇਸ ਲਈ ਲੋਕਾਂ ਨੇ ਉਹਨਾ ਨੂੰ ਦੂਜਿਆਂ ਵਰਗਾ ...
ਫੁੱਲਾਂ ਦੀ ਸੌਗਾਤ Gobinder Samrao
Books with a 0 star rating(0)
$21.67
Size: 8.5" x 11"
Binding: Perfect Bound
ISBN: 9798357112064
ਮਾਨਵ ਕਲਿਆਣ ਤੇ ਵਿਕਾਸ ਸ਼ਾਇਦ ਕਈਆਂ ਨੂੰ ਦੂਰ ਦੀ ਚੀਜ਼ ਜਾਪੇ ਪਰ ਇਹ ਬਿਲਕੁਲ ਹੀ ਨਜ਼ਦੀਕੀ ਤੇ ਨਿਜ਼ੀ ਵਰਤਾਰਾ ਹੈ। ਜੇ ਕਿਸੇ ਦੇ ਵਿਵਹਾਰ ਵਿਚ ਘਿਰਣਾ, ਕਾਇਰਤਾ, ਉਦਾਸੀ ਜਾਂ ਕ੍ਰੋਧ ਜਿਹਾ ਕੋਈ ਨੁਕਸ ਆ ਜਾਂਦਾ ਹੈ ਤਾਂ ਸਮਝੋ ਕਿ ਉਸ ਦੇ ਮਾਨਸਿਕ ਸੰਤੁਲਨ ਦੀ ਕੋਈ ਸੂਖਮ ਤਣੀ ਵਧੇਰੇ ਢਿੱਲੀ ਜਾਂ ਕਸੀ ਗਈ ਹੈ। ਉਹ ਪ੍ਰਕਿਰਤੀ ਦੀ ਗਤੀ ਨਾਲੋਂ ਨਿੱਖੜ ਗਿਆ ਹੈ ਭਾਵ ਉਹ ਕੁਦਰਤ ਅਨੁਸਾਰ ਨਹੀਂ ਸਗੋਂ ਇਸ ਤੋਂ ਟੇਢਾ ਮੇਢਾ ਜਾਂ ਅੱਗੇ ਪਿੱਛੇ ਹੋ ਕੇ ਚਲ ਰਿਹਾ ਹੈ। ਉਸ ਦੀ ਬੇ-ਢੱਵੀ (Inharmonious) ਚਾਲ ਨੇ ਉਸ ਦੇ ਸਿਰ ਅੰਦਰਲੇ ਹਿੱਸੇ ਪੁਰਜੇ ਇਸ ਕਦਰ ਘਸਾ ਦਿੱਤੇ ਹਨ ਕਿ ਉਸ ਦੇ ਵਿਵਹਾਰ ਦੀ ਚਾਲ ਵਿਚ ਵਿਗਾੜ ਪ੍ਰਗਟ ਹੋ ਗਏ ਹਨ। ਇਹ ਵਿਗਾੜ ਉਸ ਦੇ ਸੁਭਾਅ ਤੀਕਰ ਹੀ ਸੀਮਤ ਨਹੀਂ ਰਹਿੰਦੇ ਸਗੋਂ ਸੋਚ ਤੇ ਮਾਨਸਿਕਤਾ ਰਾਹੀਂ ਸਰੀਰਕ ਰੋਗਾਂ ਦੀ ਸ਼ਕਲ ਵੀ ਧਾਰਨ ਕਰ ਲੈਂਦੇ ਹਨ। ਸਵੈਮਾਨ ਦੀ ਕਮਜੋਰੀ ਵਾਲਿਆਂ ਵਿਚ ਡਿਪਰੈਸ਼ਨ, ਵੱਧ ਗੁੱਸੇ ਵਾਲਿਆਂ ਵਿਚ ਦਿਲ ਦੇ ਰੋਗ, ਰੋਗਾਂ ਤੋਂ ਡਰਨ ਵਾ ...