Shopping cart imageShopping Cart (0) Items

ਫੁੱਲਾਂ ਦੀ ਸੌਗਾਤ

ਫੁੱਲਾਂ ਦੀ ਸੌਗਾਤ cover image
ਫੁੱਲਾਂ ਦੀ ਸੌਗਾਤ cover image ਫੁੱਲਾਂ ਦੀ ਸੌਗਾਤ cover image ਫੁੱਲਾਂ ਦੀ ਸੌਗਾਤ cover image
Click images to enlarge
by: Gobinder Samrao
Books with a 0 star rating  (0)
Publication Date: March 5, 2023
Book Size: 8.5" x 11"
Pages: 280
Binding: Perfect Bound
Color: Black and White
ISBN: 9798357112064
$21.67

Usually ships within 5 - 7 business days
Book Synopsis
ਮਾਨਵ ਕਲਿਆਣ ਤੇ ਵਿਕਾਸ ਸ਼ਾਇਦ ਕਈਆਂ ਨੂੰ ਦੂਰ ਦੀ ਚੀਜ਼ ਜਾਪੇ ਪਰ ਇਹ ਬਿਲਕੁਲ ਹੀ ਨਜ਼ਦੀਕੀ ਤੇ ਨਿਜ਼ੀ ਵਰਤਾਰਾ ਹੈ। ਜੇ ਕਿਸੇ ਦੇ ਵਿਵਹਾਰ ਵਿਚ ਘਿਰਣਾ, ਕਾਇਰਤਾ, ਉਦਾਸੀ ਜਾਂ ਕ੍ਰੋਧ ਜਿਹਾ ਕੋਈ ਨੁਕਸ ਆ ਜਾਂਦਾ ਹੈ ਤਾਂ ਸਮਝੋ ਕਿ ਉਸ ਦੇ ਮਾਨਸਿਕ ਸੰਤੁਲਨ ਦੀ ਕੋਈ ਸੂਖਮ ਤਣੀ ਵਧੇਰੇ ਢਿੱਲੀ ਜਾਂ ਕਸੀ ਗਈ ਹੈ। ਉਹ ਪ੍ਰਕਿਰਤੀ ਦੀ ਗਤੀ ਨਾਲੋਂ ਨਿੱਖੜ ਗਿਆ ਹੈ ਭਾਵ ਉਹ ਕੁਦਰਤ ਅਨੁਸਾਰ ਨਹੀਂ ਸਗੋਂ ਇਸ ਤੋਂ ਟੇਢਾ ਮੇਢਾ ਜਾਂ ਅੱਗੇ ਪਿੱਛੇ ਹੋ ਕੇ ਚਲ ਰਿਹਾ ਹੈ। ਉਸ ਦੀ ਬੇ-ਢੱਵੀ (Inharmonious) ਚਾਲ ਨੇ ਉਸ ਦੇ ਸਿਰ ਅੰਦਰਲੇ ਹਿੱਸੇ ਪੁਰਜੇ ਇਸ ਕਦਰ ਘਸਾ ਦਿੱਤੇ ਹਨ ਕਿ ਉਸ ਦੇ ਵਿਵਹਾਰ ਦੀ ਚਾਲ ਵਿਚ ਵਿਗਾੜ ਪ੍ਰਗਟ ਹੋ ਗਏ ਹਨ। ਇਹ ਵਿਗਾੜ ਉਸ ਦੇ ਸੁਭਾਅ ਤੀਕਰ ਹੀ ਸੀਮਤ ਨਹੀਂ ਰਹਿੰਦੇ ਸਗੋਂ ਸੋਚ ਤੇ ਮਾਨਸਿਕਤਾ ਰਾਹੀਂ ਸਰੀਰਕ ਰੋਗਾਂ ਦੀ ਸ਼ਕਲ ਵੀ ਧਾਰਨ ਕਰ ਲੈਂਦੇ ਹਨ। ਸਵੈਮਾਨ ਦੀ ਕਮਜੋਰੀ ਵਾਲਿਆਂ ਵਿਚ ਡਿਪਰੈਸ਼ਨ, ਵੱਧ ਗੁੱਸੇ ਵਾਲਿਆਂ ਵਿਚ ਦਿਲ ਦੇ ਰੋਗ, ਰੋਗਾਂ ਤੋਂ ਡਰਨ ਵਾਲਿਆਂ ਵਿਚ ਬਿਮਾਰੀ ਵਿਰੁਧ ਲੜਨ ਦੀ ਸ਼ਕਤੀ (Immunity) ਦੀ ਘਾਟ, ਅਨਿਆਇ ਨਾਲ ਸਹਿਮਤੀ ਕਰਨ ਵਾਲਿਆਂ ਨੂੰ ਲੰਮੀਆਂ (Chronic) ਬਿਮਾਰੀਆਂ, ਦੁੱਚਿਤੀ ਵਿਚ ਰਹਿਣ ਵਾਲਿਆਂ ਨੂੰ ਹਕਲਾਉਣ ਤੇ ਸੁੱਚਮ-ਸਫਾਈ ਦੇ ਵਹਿਮ ਪਾਲਣ ਵਾਲਿਆਂ ਨੂੰ ਕਮਲ ਰੋਗ ਆਮ ਹੋ ਜਾਂਦੇ ਹਨ। ਇਸ ਲਈ ਆਪਣੇ ਸੁਭਾਅ ਦੀਆਂ ਊਣਤਾਈਆਂ ਨੂੰ ਹਮਵਾਰ ਰੱਖਣਾ ਕੁਦਰਤ ਅਨੁਸਾਰ ਸਮਾਨੰਤਰ ਹੋਣਾ ਹੀ ਨਹੀਂ ਸਗੋਂ ਅਪਣੀ ਮਾਨਸਿਕ ਤੇ ਸਰੀਰਕ ਸਿਹਤ ਲਈ ਵੀ ਜਰੂਰੀ ਹੈ।
ਪਰ ਮਾਨਵ ਕਲਿਆਣ ਲਈ ਇਨ੍ਹਾਂ ਨਿਖੇਧਾਤਮਿਕ ਪ੍ਰਵਿਰਤੀਆਂ ਦਾ ਨਿਖੇਧ ਕਿਵੇਂ ਕਰੀਏ? ਗਿਆਨ ਧਿਆਨ ਦੇ ਨਿਜ਼ੀ ਉੱਦਮ ਤੇ ਸਮੂਹ ਡਾਕਟਰੀ ਸੇਵਾਵਾਂ ਦੇ ਉਪਰਾਲੇ ਇਸ ਪ੍ਰਾਪਤੀ ਵਿਚ ਕੋਈ ਮਦਦ ਨਹੀਂ ਕਰਦੇ। ਫਿਰ ਵੀ ਲਾਚਾਰੀ ਦੀ ਇਸ ਅਵਸਥਾ ਵਿਚ ਉਦਾਸ ਹੋਣ ਦੀ ਲੋੜ ਨਹੀਂ। ਕੁਦਰਤ ਨੇ ਮੱਨੁਖ ਨੂੰ ਫੁੱਲਾਂ ਦੀ ਇਕ ਅਜਿਹੀ ਸੌਗਾਤ ਦਿੱਤੀ ਹੋਈ ਹੈ ਜੋ ਉਸ ਲਈ ਪ੍ਰਗਤੀਵਾਦੀ ਪੰਧ ਤੇ ਚਲਣ ਵਿਚ ਸਹਾਇਕ ਸਿੱਧ ਹੁੰਦੀ ਹੈ। ਡਾਕਟਰ ਐਡਵਰਡ ਬੈਚ (Edward Bach) ਨੇ ਕੁਝ ਅਨਮੋਲ ਫੁੱਲਾਂ ਨੂੰ ਲੱਭ ਕੇ ਉਹਨਾਂ ਦੇ ਰਸ ਮੱਨੁਖਤਾ ਦੀ ਸੇਵਾ ਵਿਚ ਪੇਸ਼ ਕੀਤੇ ਹੋਏ ਹਨ। ਇਹ ਗੱਲ ਵੱਖਰੀ ਹੈ ਕਿ ਜਨ ਸਾਧਾਰਨ ਨੂੰ ਇਹਨਾਂ ਦੀ ਬਹੁਤੀ ਭਿੱਣਕ ਨਾ ਪਈ ਹੋਵੇ ਅਤੇ ਡਾਕਟਰਾਂ ਤੇ ਹਕੀਮਾਂ ਨੇ ਆਪਣੇ ਪੇਸ਼ੇ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਇਹਨਾਂ ਨੂੰ ਚਰਚਿਤ ਕਰਨ ਲਈ ਬਹੁਤੀ ਅਹਿਮੀਅਤ ਨਾ ਦਿੱਤੀ ਹੋਵੇ ਪਰ ਇਹ ਜਾਣਕਾਰੀ ਹਰ ਇਕ ਵਿਅਕਤੀ ਕੋਲ ਪਹੁੰਚਣੀ ਚਾਹੀਦੀ ਹੈ। ਜੇ ਕਿਤੇ ਆਮ ਲੋਕਾਂ ਨੂੰ ਇਸ ਸਰਲ ਸਿਹਤ ਪ੍ਰਣਾਲੀ ਦਾ ਪਤਾ ਲੱਗ ਜਾਵੇ ਤਾਂ ਉਹ ਇਸ ਦੀਆਂ ਦਵਾਈਆਂ ਵਰਤ ਕੇ ਮਾਨਸਿਕ ਤੌਰ ਤੇ ਤਾਂ ਸਿਹਤਮੰਦ ਰਹਿਣਗੇ ਹੀ, ਸਗੋਂ ਸਰੀਰਕ ਤੰਦਰੁਸਤੀ ਲਈ ਵੀ ਆਪਣਾ ਮੈਡੀਕਲ ਬਿਲ ਨਾਂਹ ਦੇ ਬਰਾਬਰ ਕਰ ਲੈਣਗੇ।
ਇਸ ਸਰਲ, ਕਫਾਇਤੀ ਤੇ ਭਰੋਸੇਯੋਗ ਦਵਾ ਪ੍ਰਣਾਲੀ ਦੀ ਜਨ ਸਾਧਾਰਨ ਨੂੰ ਜਾਣ ਪਛਾਣ ਕਰਵਾਉਣ ਲਈ ਹੀ ਹੱਥਲਾ ਉਪਰਾਲਾ ਕੀਤਾ ਗਿਆ ਹੈ। ਇਸ ਵਿਚਲੀ ਸਾਰੀ ਸਮਗਰੀ ਪਹਿਲਾਂ ਹੀ ਇਕ ਵਾਰੀ ਲੇਖਾਂ ਦੇ ਰੂਪ ਵਿਚ ਉੱਘੇ ਪੰਜਾਬੀ ਸਪਤਾਹਿਕ ਪੰਜਾਬ ਟਾਈਮਜ਼ (www.punjabtimesusa.com) ਵਿਚ ਛਪ ਚੁੱਕੀ ਹੈ ਜਿੱਥੋਂ ਇਸ ਨੂੰ ਪਾਠਕਾਂ ਦਾ ਭਰਵਾਂ ਹੁੰਗਾਰਾ ਆ ਚੁੱਕਿਆ ਹੈ। ਹੁਣ ਪੁਸਤਕ ਰੂਪ ਵਿਚ ਇਹੀ ਸਮਗਰੀ ਸੋਧੇ ਰੂਪ ਵਿਚ ਪੰਜਾਬੀ ਪੜ੍ਹਨ ਵਾਲੇ ਸਾਰੇ ਪਾਠਕਾਂ ਨੂੰ ਇਕ ਥਾਂ ਇੱਕਠੀ ਕੀਤੀ ਗਈ ਹੈ।
ਪੁਸਤਕ ਮੁੱਖ ਰੂਪ ਵਿਚ ਲੈਕਚਰ ਰੂਪ ਵਿਚ ਹੈ ਇਸ ਲਈ ਇਸ ਵਿਚ ਵਿਅਕਤੀਗਤ ਟਿੱਪਣੀਆਂ ਤੋਂ ਸੰਕੋਚ ਨਹੀਂ ਹੈ। ਪੁਸਤਕ ਦਾ ਗਠਨ ਪ੍ਰੰਪਰਾਗਤ ਹੈ। ਇਸ ਵਿਚ ਸਾਰੀਆਂ ਦਵਾਈਆਂ ਉਨ੍ਹਾਂ ਦੇ ਅੰਗਰੇਜ਼ੀ ਨਾਂਵਾਂ ਅਤੇ ਸੰਖਿਆ ਨੰਬਰ ਅਨੁਸਾਰ ਕਰਮ-ਬੱਧ ਕੀਤੀਆਂ ਗਈਆਂ ਹਨ। ਪਾਠਕਾਂ ਦੀ ਸੌਖ ਲਈ ਹਰ ਫੁੱਲ ਦਵਾਈ ਦੇ ਸਿਰਲੇਖ ਵਿਚ ਦਵਾ ਦਾ ਨਾਂ ਪੰਜਾਬੀ ਤੇ ਅੰਗਰੇਜ਼ੀ ਦੋਹਾਂ ਲਿੱਪੀਆਂ ਵਿਚ ਦਿੱਤਾ ਗਿਆ ਹੈ। ਹਰ ਪਾਠ ਦੇ ਅਰੰਭ ਵਿਚ ਉਸ ਫੁੱਲ ਦਵਾ ਦੇ ਮੁੱਖ ਲੱਛਣਾਂ ਦੀ ਸੂਚੀ ਦਿੱਤੀ ਗਈ ਹੈ। ਇਸ ਵਿਚ ਦਵਾ ਦੇ ਮੁਹਾਂਦਰੇ ਤੋਂ ਇਲਾਵਾ ਉਸ ਦੇ ਇਸਤੇਮਾਲ ਸਬੰਧੀ ਮੱਹਤਵਪੂਰਣ ਜਾਣਕਾਰੀ ਤੇ ਗੁਰ ਇੱਕ ਥਾਂ ਇੱਕਠੇ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਹਰ ਪਾਠ ਵਿਚ ਦਵਾ ਦੀ ਪ੍ਰਿਸ਼ਟਭੂਮੀ, ਇਸ ਬਾਰੇ ਡਾਕਟਰ ਬੈਚ ਤੇ ਹੋਰ ਵਿਦਵਾਨਾਂ ਦੇ ਵਿਚਾਰ, ਵੱਖ ਵੱਖ ਮਰੀਜ਼ਾਂ ਦੇ ਕੇਸ ਤੇ ਉਨ੍ਹਾਂ ਨਾਲ ਅਸਲ ਜੀਵਨ ਦੇ ਵਾਰਤਾਲਾਪ ਵੀ ਦਰਜ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਜਿਨ੍ਹਾਂ ਜਿਨ੍ਹਾਂ ਹਾਲਤਾਂ ਤੇ ਸੱਥਿਤੀਆਂ ਵਿਚ ਉਹ ਦਵਾ ਵਰਤੀ ਜਾਂਦੀ ਹੈ ਜਾਂ ਵਰਤੀ ਜਾ ਸਕਦੀ ਹੈ ਵੀ ਪੂਰੇ ਵੇਰਵੇ ਨਾਲ ਬਿਆਨ ਕੀਤੀਆਂ ਗਈਆਂ ਹਨ। ਪੁਸਤਕ ਦੀ ਭਾਸ਼ਾ ਰੋਚਿਕ, ਸੌਖੀ ਤੇ ਸਮਝ ਵਿਚ ਆਉਣ ਵਾਲੀ ਹੈ ਤਾਂ ਜੋ ਸਾਧਾਰਣ ਸਿੱਖਿਆ ਵਾਲੇ ਵਿਅਕਤੀ ਵੀ ਇਸ ਤੋਂ ਲਾਭ ਉਠਾ ਸਕਣ। ਉਮੀਦ ਹੈ ਕਿ ਪੜ੍ਹਨ ਵਾਲੇ ਇਸ ਨੂੰ ਪਸੰਦ ਕਰਨਗੇ ਤੇ ਇਸ ਨੂੰ ਬੇਝਿਜਕ ਆਪਣੇ ਤੇ ਦੂਜਿਆਂ ਦੀ ਭਲਾਈ ਲਈ ਵਰਤ ਸਕਣਗੇ।
Customer Comments
Be the first to write a comment and rate this book
About The Author
Author bio image
The author Dr. Gobinder Singh Samrao (b.1942) was born at Jogipur in Patiala district of Punjab in India. He has a double Masters', an M. Phil. and a Ph. D. degree from leading Universities in India. He also studied at San Jose State University San Jose (California) and is a many-time merit holder in his academic career.
Dr. Samrao taught History and Political Science in various post graduate institutions in Punjab. He was an Associate Professor of Political Science at Punjabi University Patiala. He is a conscientious social scientist and his intimate areas of interest are history, politics, religion, science, medicine and literature.
He is an avid reader and a versatile writer. His publications are Religion and Politics in the Punjab (1986) (English), Truth above All: The Japuji of Guru Nanak (2013) (Punjabi), So Dukh Kaisa Pavai (2016) (Punjabi), Japuji da Rabb: Moolmantrik Drishtikon (2018) (Punjabi) and Fullan di Saugat (2022) also in Punjabi. He writes with conviction and his works are known for scientific perspective and objectivity.
Dr. Samrao has a passionate interest in Homeopathy. He practices this art in Central Valley in California.
Other Books By This Author